Commerce Fest Organized at Multani Mal Modi College

Patiala: 25 March, 2022

The Post-graduate Department of Commerce, Multani Mal Modi College, Patiala organized one-day Commerce fest to mark the recent changes in the field of commerce and business and to provide a platform to the students of the department to display their talents and potential. College alumnus Sh. Naveen Gupta, Assistant Vice-President, HDFC Bank Limited, Patiala was chief guest at this event.

Inaugurating the program, Principal Dr. Khushvinder Kumar congratulated the Commerce Department and said that market driven consumerism is leading to profit driven life-values and mechanization of socio-economic living conditions which needs to be addressed and students needs to update their skills regularly.

Sh. Naveen Gupta, while addressing the students, appreciated the presentation of the displayed projects of the students and communication skills of the students. He said that for success in the fields of commerce and business the integrity and credibility of the product is the most important factor.

The head of Commerce Department, Prof. Neena Sareen while addressing the students told that the department is committed to enhance the skills, potential and abilities of our students so that they can compete in the competitive global markets of commerce and business.

A series of competitions were held during the fest including slogan writing, declamation contest, project demonstration, Singing Competition, selling tactics/Ad-Mad show. In ‘Slogan Writing’ Himanshi Kohli of M.Com.-2 stood first and Diya Kumari Gupta and Aditi of B.Com-3 bagged second and Harmanpreet Kaur BCom-1 Honours and Sejal From BCom-I Honours secured third position. In declamation contest, Nidhi of B.Com-3 and Nonidh of B.Com-1 stood first and Inderpreet of B.Com-1 bagged second position. In ‘Project Demonstration’ team of Nishtha, Harshit Kumar, Nitika and Gangadeep Kaur of B.Com-1(H) and second position was won by team of Simran Dhillon, Aman, Mehak Kumari, Nishu Malhotra of B.com-3 and team of Satyam, Harshita, Vipul and Jaskaran from BCom-I and Gunakshi, Lakshmi, Sejal and Pavitra from BCom-II Honours secured third position. In ‘Singing Competition, Ravneet and Ravnoor of B.Com-2 (H) stood first while Shrishty of B.Com-3 was second and Himanshu of BCom-I stood third. In ‘Selling tactics/Ad-Mad show, a team of Nidhi, Shaifu Garg, Yash Chawla, Anshika and Ishan Singla stood first and a team of Pooja Singla, Jyoti Taneja, Palak Goyal and Manjot Kaur stood second position and team of Harkirat Singh and Vanshpreet Kaur from BCom-2 stood third.

The stage was conducted by students Ritika Sood, Jyoti, Hanish Garg, Avleen Kaur, Avneet Kaur Bajwa, Gaurav Goyal. The prizes were given away by the Chief Guest, Principal, Prof. Neena Sareen, Prof. Parminder Kaur, Dr. Deepika Singla and Dr. Amandeep Kaur. On this occasion, Dr. Gagandeep Kaur, Prof. Gaurav Gupta and others were present.

 

ਮੋਦੀ ਕਾਲਜ ਵਿੱਖੇ ਕਾਮਰਸ ਫੈਸਟੀਵਲ ਦੇ ਸਬੰਧ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ

ਪਟਿਆਲਾ: 25 ਮਾਰਚ, 2022
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵੱਲੋਂ ਅੱਜ ਵਿਦਿਆਰਥੀਆਂ ਨੂੰ ਕਾਮਰਸ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਤੇ ਰੁਝਾਣਾਂ ਬਾਰੇ ਜਾਣੂ ਕਰਵਾਉਣ ਤੇ ਉਹਨਾਂ ਅੰਦਰਲੀ ਪ੍ਰੀਤਿਭਾ ਨੂੰ ਨਿਖਾਰਣ ਦੇ ਉਦੇਸ਼ ਨਾਲ ਇੱਕ-ਰੋਜ਼ਾ ਕਾਮਰਸ ਦਿਵਸ ਦਾ ਆਯੋਜਨ ਕਰਵਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਸ੍ਰੀ ਨਵੀਨ ਗੁਪਤਾ,  ਐਸਿਸਟੈਂਟ ਵਾਈਸ-ਪ੍ਰੈਜ਼ੀਡੈਂਟ, ਐੱਚ.ਡੀ.ਐੱਫ.ਸੀ, ਪਟਿਆਲਾ ਨੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਕਾਮਰਸ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਮੰਡੀ ਆਧਾਰਿਤ ਖਪਤਕਾਰੀ ਯੁੱਗ ਵਿੱਚ ਵਿਦਿਆਰਥੀਆਂ ਵਿੱਚ ਆਪਣੇ ਸਹੀ ਹੁਨਰ ਦੀ ਪਛਾਣ ਕਰਨ ਦੇ ਸਮਰੱਥ ਹੋਣਾ ਤੇ ਉਸ ਵਿੱਚ ਨਿਪੁੰਨ ਹੋਣਾ ਬੇਹੱਦ ਜ਼ਰੂਰੀ ਹੈ।ਇਸ ਮੌਕੇ ਤੇ ਵਿਭਾਗ ਦੇ ਮੁਖੀ ਪ੍ਰੋ. ਨੀਨਾ ਸਰੀਨ ਨੇ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਤੇ ਗਤੀਵਿਧੀਆਂ ਬਾਰੇ ਬੋਲਦਿਆ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਾਮਰਸ ਤੇ ਵਪਾਰ ਦੇ ਖੇਤਰ ਵਿੱਚ ਗਲੋਬਲ ਪੱਧਰ ਤੇ ਛੋਟੇ ਉਦਯੋਗਾਂ ਤੇ ਸਵੈ-ਰੋਜ਼ਗਾਰ ਦੀ ਧਾਰਨਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਵਿਭਾਗ ਵਿਦਿਆਰਥੀਆਂ ਵਿੱਚ ਇਹਨਾਂ ਨਾਲ ਸਬੰਧਿਤ ਹੁਨਰ ਤੇ ਨਿਪੁੰਨਤਾ ਪ੍ਰੱਫੁਲਿਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।
ਇਸ ਮੌਕੇ ਤੇ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੀ ਲੜ੍ਹੀ ਦੇ ਤਹਿਤ ‘ਸਲੋਗਨ ਲਿਖਣ ਦੇ ਮੁਕਾਬਲੇ’ ਵਿੱਚੋਂ ਪਹਿਲਾ ਸਥਾਨ ਹਿਮਾਸ਼ੀ ਕੋਹਲੀ (ਐਮ.ਕਾਮ ਭਾਗ ਦੂਜਾ) ਨੇ ਹਾਸਿਲ ਕੀਤਾ। ਦੂਜੀ ਪੁਜ਼ੀਸਨ ਦਿਆ ਕੁਮਾਰੀ (ਬੀ.ਕਾਮ ਭਾਗ ਦੂਜਾ) ਤੇ ਅਦਿੱਤੀ (ਬੀ.ਕਾਮ ਭਾਗ ਤੀਜਾ) ਅਤੇ  ਨੇ ਪ੍ਰਾਪਤ ਕੀਤੀ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਰਮਨਪ੍ਰੀਤ ਕੌਰ ਅਤੇ ਸੇਜਲ ਨਿਧੀ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇ ਆਯੋਜਿਤ ਕੀਤੇ ‘ਪ੍ਰੋਜੈਕਟ ਡੈਮੋਸਟਰੇਸ਼ਨ’ ਮੁਕਾਬਲੇ ਵਿੱਚ ਪਹਿਲਾ ਸਥਾਨ ਨਸ਼ਿਟਾ, ਹਰਸ਼ਿਤ ਕੁਮਾਰ, ਨਿਤਿਕਾ, ਗਗਨਦੀਪ ਕੌਰ (ਬੀ.ਕਾਮ ਪਹਿਲਾ, ਆਨਰਸ) ਦੀ ਟੀਮ ਨੇ ਪ੍ਰਾਪਤ ਕੀਤਾ ਤੇ ਦੂਜੇ ਸਥਾਨ ਤੇ ਸਿਮਰਨ ਢਿੱਲੋਂ, ਅਮਨ, ਮਹਿਕ ਕੁਮਾਰੀ, ਨਿਸ਼ੂ ਮਲਹੋਤਰਾ (ਬੀ.ਕਾਮ ਭਾਗ ਤੀਜਾ ਆਨਰਜ਼) ਦੀ ਟੀਮ ਰਹੀ। ਇਸ ਮੁਕਾਬਲੇ ਵਿੱਚ ਗੁਨਾਕਸ਼ੀ, ਲਕਸ਼ਮੀ, ਸੇਜਲ ਤੇ ਪਵੀਤਰਾ ਦੀ ਟੀਮ ਅਤੇ ਸਤਿਅਮ, ਹਰਸ਼ਿਤਾ ਗੁਪਤਾ, ਵਿਪੁਲ ਗੋਇਲ ਅਤੇ ਜਸਕਰਨ ਸਿੰਘ ਦੀ ਟੀਮ ਤੀਜੇ ਸਥਾਨ ਤੇ ਰਹੀ। ਗਾਉਣ ਮੁਕਾਬਲੇ ਵਿੱਚ ‘ਬੈਸਟ ਸਿੰਗਰ’ ਦੀ ਪੁਜ਼ੀਸ਼ਨ ਰਵਨੂਰ ਤੇ ਰਵਨੀਤ ਨੇ ਹਾਸਿਲ ਕੀਤੀ। ਦੂਜਾ ਸਥਾਨ ਸ਼੍ਰਿਸ਼ਟੀ ਨੇ ਹਾਸਿਲ ਕੀਤਾ ਅਤੇ ਤੀਜਾ ਸਥਾਨ ਹਿਮਾਂਸ਼ੂ ਨੇ ਜਿੱਤਿਆ। ਇਸ ਤੋਂ ਬਿਨਾਂ ‘ਐਂਡ ਮੈਡ ਸ਼ੌਅ’ ਪੇਸ਼ਕਾਰੀ ਵਿੱਚ ਨਿੱਧੀ, ਸ਼ੈਫੂ ਗਰਗ, ਯਸ਼ ਚਾਵਲਾ, ਅੰਸ਼ਿਕਾ ਤੇ ਇਸ਼ਾਨ ਸਿੰਗਲਾ ਦੀ ਟੀਮ ਨੇ ਪਹਿਲਾ ਇਨਾਮ ਅਤੇ ਪੂਜਾ ਸਿੰਗਲਾ, ਜੋਤੀ ਤਨੇਜਾ, ਪਲਕ ਗੋਇਲ, ਮਨਜੋਤ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਰਕੀਰਤ ਸਿੰਘ ਅਤੇ ਵੰਸ਼ਪ੍ਰੀਤ ਕੌਰ ਨੇ ਹਾਸਲ ਕੀਤਾ। ਇਸ ਆਯੋਜਨ ਦੌਰਾਨ ਸਟੇਜ ਸੰਚਾਲਨ ਵਿਦਿਆਰਥੀਆਂ ਰਿਤਿਕਾ ਸੂਦ, ਜੋਤੀ, ਹਨਸ਼ ਗਰਗ, ਅਵਲੀਨ ਕੌਰ, ਅਵਨੀਤ ਬਾਜਵਾ ਤੇ ਗੌਰਵ ਗੌਇਲ ਦੁਆਰਾ ਕੀਤਾ ਗਿਆ। ਡੈਕਲਾਮੇਸ਼ਨ ਕਾਨਟੈਸਟ ਵਿੱਚ ਪਹਿਲਾ ਸਥਾਨ ਨਿਧੀ ਅਤੇ ਨੌਨਿਧ ਅਤੇ ਦੂਜਾ ਸਥਾਨ ਇੰਦਰਪ੍ਰੀਤ ਨੇ ਜਿੱਤਿਆ।
ਇਸ ਪ੍ਰੋਗਰਾਮ ਦੀ ਸਫਲਤਾ ਲਈ ਕਾਮਰਸ ਵਿਭਾਗ ਦੇ ਅਧਿਆਪਕਾਂ ਪ੍ਰੋ.ਪਰਵਿੰਦਰ ਕੌਰ, ਡਾ.ਦੀਪਿਕਾ ਸਿੰਗਲਾ, ਡਾ. ਅਮਨਦੀਪ ਕੌਰ, ਡਾ.ਗਗਨਦੀਪ ਕੌਰ, ਪ੍ਰੋ.ਗੌਰਵ ਗੁਪਤਾ ਤੇ ਬਾਕੀ ਅਧਿਆਪਕਾਂ ਦਾ ਯੋਗਦਾਨ ਰਿਹਾ।ਧੰਨਵਾਦ ਦਾ ਮਤਾ ਦੀਵਾਸ਼ੀ ਜੈਨ ਨੇ ਪੇਸ਼ ਕੀਤਾ।

 

List of participants